ਆਧਾਰ ਸੁਪਰ ਮਾਰਕੀਟ ਦੇ ਮਾਲਕ, ਮੈਨੇਜਰ ਖਿਲਾਫ ਕਰਫਿਊ ਦੌਰਾਨ ਗ੍ਰਾਹਕਾਂ ਪਾਸੋੋਂ ਵੱਧ ਰੇਟ ਵਸੂਲ ਕਰਨ ਤੇ ਮਾਮਲਾ ਦਰਜ
ਮਾਨਸਾ / 9 ਅਪ੍ਰੈਲ / ਏਨ ਏਸ ਬੀ ਨਿਊਜ਼
ਜਿਲਾ ਪੁਲਿਸ ਮਾਨਸਾ ਵੱਲੋੋਂ ਸਥਾਨਕ ਬੱਸ ਸਟੈਂਡ ਨੇੜੇ ਸਥਿੱਤ ਆਧਾਰ ਸੁਪਰ ਮਾਰਕੀਟ ਦੇ ਮਾਲ ਦੇ ਮਾਲਕ ਖਿਲਾਫ ਵੱਡੀ ਕਾਰਵਾਈ ਕਰਦਿਆਂ ਉਹਨਾਂ ਵੱਲੋੋਂ ਕੀਤੀ ਜਾ ਰਹੀ ਕਾਲਾਬਾਜਾਰੀ ਖਿਲਾਫ ਪਰਚਾ ਦਰਜ਼ ਕੀਤਾ ਗਿਆ ਹੈ।
ਐਸ.ਐਸ.ਪੀ. ਮਾਨਸਾ ਡਾ:ਨਰਿੰਦਰ ਭਾਰਗਵ ਨਾਲ ਗੱਲਬਾਤ ਕਰਨ ਤੇ ਉਹਨਾਂ ਦੱਸਿਆ ਕਿ ਸਾਡੇ ਕੋੋਲ ਉਕਤ ਸਟੋੋਰ ਵੱਲੋੋਂ ਸਮਾਨ ਉਪਰ ਪ੍ਰਿੰਟ ਕੀਤੇ ਰੇਟ ਤੋੋਂ ਵੱਧ ਰੇਟ ਵਸੂਲ ਕਰਨ ਸਬੰਧੀ ਇੱਕ ਦਰਖਾਸਤ ਐਡਵੋੋਕੇਟ ਬਲਕਰਨ ਸਿੰਘ ਬੱਲੀ ਵੱਲੋੋ ਪ੍ਰਾਪਤ ਹੋੋਈ, ਜਿਸ ਵਿੱਚ ਉਹਨਾਂ ਦੋਸ਼ ਲਗਾਇਆ ਕਿ ਉਕਤ ਆਧਾਰ ਕੰਪਨੀ ਦੇ ਸਟੋੋਰ ਤੋੋਂ ਉਹਨਾਂ 8 ਅਪ੍ਰੈਲ 2020 ਨੂੰ ਸਮਾਨ ਖਰੀਦਿਆ ਸੀ, ਜਿਸ ਵਿੱਚ ਉਕਤ ਕੰਪਨੀ ਦੇ ਸਟੋੋਰ ਵੱਲੋੋਂ ਉਹਨਾਂ ਨੂੰ ਚਨਾ ਦਾਲ ਜਿਸ ਉਪਰ ਸਟੋੋਰ ਵੱਲੋੋਂ ਕੰਡਾ ਕਰਨ ਤੋੋਂ ਬਾਅਦ ਪ੍ਰਿੰਟ ਕੀਤਾ ਰੇਟ 31.50 ਰੁਪਏ ਦੀ ਬਜਾਏ ਬਿੱਲ ਵਿੱਚ ਉਹਨਾ ਤੋੋਂ 36 ਰੁਪਏ, ਜੁਆਏ ਕੰਪਨੀ ਦੇ ਸੈਂਪੂ ਜਿਸ ਉਪਰ ਸਪੈਸ਼ਲ ਰੇਟ 99 ਰੁਪਏ ਦਰਜ਼ ਸੀ, ਦੇ 160 ਰੁਪਏ ਅਤੇ ਪਤੰਜਲੀ ਕੰਪਨੀ ਦਾ ਟੁੱਥ ਪੇਸਟ ਜਿਸ ਉੋਪਰ 75 ਰੁਪਏ ਪ੍ਰਿੰਟ ਰੇਟ ਲਿਖਿਆ ਹੋੋਇਆ ਸੀ, ਦੇ 80 ਰੁਪਏ ਵਸੂਲ ਕੀਤੇ ਗਏ ਸਨ। ਦਰਖਾਸ਼ਤ ਦੇ ਨਾਲ ਉਹਨਾਂ ਬਿੱਲ ਦੀ ਫੋੋਟੋੋਸਟੈਟ ਕਾਪੀ ਪੇਸ਼ ਕੀਤੀ। ਦਰਖਾਸਤ ਦੇ ਆਧਾਰ ਉਪਰ ਥਾਣਾ ਸਿਟੀ-2 ਮਾਨਸਾ ਵਿਖੇ ਇਸ ਸਟੋੋਰ ਦੇ ਮਾਲਕ ਅਤੇ ਸਟੋੋਰ ਦੇ ਮੈਨੇਜਰ ਖਿਲਾਫ ਮੁਕੱਦਮਾ ਨੰਬਰ 69 ਮਿਤੀ 08-04-2020 ਅ/ਧ 420 ਹਿੰ:ਦੰ: ਦਰਜ਼ ਰਜਿਸਟਰ ਕੀਤਾ ਗਿਆ।
ਡਾ:ਨਰਿੰਦਰ ਭਾਰਗਵ ਨੇ ਕਿਹਾ ਕਿ ਮੁਕੱਦਮੇ ਦੀ ਤਫਤੀਸ ਜਾਰੀ ਹੈ, ਤਫਤੀਸ ਦੌੌਰਾਨ ਜੋੋ ਵੀ ਅੱਗੇ ਤੱਥ ਸਾਹਮਣੇ ਆਉਣਗੇ, ਉਹਨਾਂ ਅਨੁਸਾਰ ਬਣਦੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਦ ਦੇਸ਼ ਕੋੋਰੋੋਨਾ ਵਾਇਰਸ ਦੇ ਸੰਕਟ ਵਿੱਚ ਫਸਿਆ ਹੋੋਇਆ ਹੈ ਤਾਂ ਉਸ ਸਮੇਂ ਜਿਲੇ ਅੰਦਰ ਕਿਸੇ ਵੀ ਵਿਅਕਤੀ ਵੱਲੋੋਂ ਕਾਲਾਬਜਾਰੀ ਕਰਨ ਖਿਲਾਫ ਪੁਲਿਸ ਪ੍ਰਸਾਸ਼ਨ ਵੱਲੋੋਂ ਸਖਤ ਕਾਰਵਾਈ ਕਰਨ ਸਬੰਧੀ ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵੱਲੋੋਂ ਮਿਲੀਆਂ ਸਖਤ ਹਦਾਇਤਾ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇਗੀ। ਕਿਸੇ ਵੀ ਵਿਅਕਤੀ/ਦੁਕਾਨਦਾਰ/ਕੰਪਨੀ ਨੂੰ ਜੋੋ ਅਜਿਹਾ ਕਰਦੀ ਪਾਈ ਗਈ ਤਾਂ ਉਸਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ ਅਤੇ ਜਿਲ੍ਹੇ ਅੰਦਰ ਸਾਫ ਸੁਥਰਾ ਤੇ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ।