ਪੇਂਡੂ ਖੇਤਰਾਂ ਵਿਚ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਉਣ ਲਈ ਵਿਕਾਸ ਕਾਰਜਾਂ ਉਤੇ ਖਰਚੇ ਕਰੋੜਾ ਰੁਪਏ -ਰਾਣਾ ਕੇ.ਪੀ ਸਿੰਘ

ਸਪੀਕਰ ਨੇ ਭੱਲੜੀ, ਪਲਾਸੀ, ਸਿੰਘਪੁਰ, ਸੈਸੋਵਾਲ, ਤਰਫ ਮਜਾਰੀ, ਐਲਗਰਾਂ, ਬੇਲਾ ਰਾਮਗੜ੍ਹ,ਪੱਤੀ ਦਰਗਾਹੀ ਵਿਚ ਰੱਖੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ
ਚੱਲ ਰਹੇ ਵਿਕਾਸ ਦੇ ਕੰਮ ਜਲਦੀ ਮੁਕੰਮਲ ਹੋਣਗੇ-ਸਪੀਕਰ
ਸੁਖਸਾਲ/ਨੰਗਲ 17 ਦਸੰਬਰ (ਰਾਜਨ ਚੱਬਾ)
ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਵਲੋ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਵੱਖ ਵੱਖ ਪਿੰਡਾਂ ਦੇ ਤੂਫਾਨੀ ਦੌਰੇ ਕਰਦੇ ਹੋਏ ਜਿੱਥੇ ਮੁਕੰਮਲ ਹੋਏ ਵਿਕਾਸ ਦੇ ਕੰਮ ਲੋਕ ਅਰਪਣ ਕੀਤੇ ਜਾ ਰਹੇ ਹਨ। ਉਥੇ ਕਰੋੜਾ ਰੁਪਏ ਦੇ ਨਵੇ ਵਿਕਾਸ ਕਾਰਜਾਂ ਦੀ ਸੁਰੂਆਤ ਕਰਵਾਈ ਜਾ ਰਹੀ ਹੈ। ਉਨ੍ਹਾਂ ਵਲੋ ਚੱਲ ਰਹੇ ਵਿਕਾਸ ਦੇ ਕੰਮਾਂ ਦਾ ਜਾਇਜਾ ਲਿਆ ਜਾ ਰਿਹਾ ਹੈ। ਵਿਕਾਸ ਦੇ ਕੰਮਾਂ ਦੀ ਰਫਤਾਰ ਹੋਰ ਗਤੀ ਦੇਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਪਿਛਲੇ ਕਈ ਦਿਨਾਂ ਤੋ ਰੋਜਾਨਾ ਹਲਕੇ ਦੇ ਪਿੰਡਾਂ ਤੇ ਸ਼ਹਿਰਾਂ ਦੇ ਦੌਰੇ ਦੋਰਾਨ ਸਪੀਕਰ ਰਾਣਾ ਕੇ.ਪੀ ਸਿੰਘ ਜਨਤਕ ਬੈਠਕਾ ਕਰ ਰਹੇ ਹਨ।
ਅੱਜ ਭੱਲੜੀ, ਪਲਾਸੀ, ਸਿੰਘਪੁਰ, ਸੈਸੋਵਾਲ, ਤਰਫ ਮਜਾਰੀ, ਐਲਗਰਾਂ, ਬੇਲਾ ਰਾਮਗੜ੍ਹ,ਪੱਤੀ ਦਰਗਾਹੀ ਦੇ ਆਪਣੇ ਦੋਰੇ ਦੋਰਾਨ ਵੱਖ ਵੱਖ ਜਨਤਕ ਸਮਾਗਮਾਂ ਨੂੰ ਸੰਬੋਧਨ ਕਰਦੇ ਹੋਏ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਅਸੀ ਇਸ ਵਿਧਾਨ ਸਭਾ ਹਲਕੇ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ, ਕਿ ਵਿਕਾਸ ਦੇ ਕੰਮਾਂ ਵਿਚ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ। ਜੋ ਵਾਅਦੇ ਅਸੀ ਲੋਕਾਂ ਨਾਲ ਕੀਤੇ ਸੀ, ਉਨ੍ਹਾਂ ਨੂੰ ਨਿਭਾਇਆ ਹੈ। ਕਰੋੜਾਂ ਰੁਪਏ ਦੀ ਲਾਗਤ ਨਾਲ ਦਰਜਨਾ ਸੜਕਾਂ ਦਾ ਨਿਰਮਾਣ ਕਰਵਾ ਕੇ ਹਰ ਪਿੰਡ ਨੂੰ ਆਵਾਜਾਈ ਦੀ ਢੁਕਵੀ ਸਹੂਲਤ ਦਿੱਤੀ ਹੈ। ਹਰ ਪਿੰਡ ਵਿਚ ਵਿਕਾਸ ਦੇ ਕੰਮ ਕਰਵਾਏ ਹਨ। ਪੰਚਾਇਤਾ ਨੂੰ ਗਲੀਆਂ, ਨਾਲੀਆਂ, ਗੰਦੇ ਪਾਣੀ ਦੀ ਨਿਕਾਸੀ, ਧਰਮਸ਼ਾਲਾ ਦੀ ਉਸਾਰੀ ਲੲ ਗ੍ਰਾਟਾਂ ਦਿੱਤੀਆ ਹਨ। ਸਕੂਲਾਂ ਦੀ ਅਪਗੇਡ੍ਰੇਸ਼ਨ, ਸਕੂਲਾ ਵਿਚ ਸੁਧਾਰ ਅਤੇ ਹੋਰ ਬੁਨਿਆਦੀ ਸਹੂਲਤਾ ਦਿੱਤੀਆ ਹਨ।
ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਵੱਡੇ ਕਮਿਊਨਿਟੀ ਸੈਂਟਰ, ਵੱਡੇ ਪੁੱਲ, ਹਸਪਤਾਲ, ਸਕੂਲ, ਕਾਲਜ, ਆਈ.ਟੀ.ਆਈ, ਮੁੱਖ ਮਾਰਗ, ਹਲਕੇ ਦੀ ਨੁਹਾਰ ਬਦਲਣ ਲਈ ਉਸਾਰੇ ਗਏ ਹਨ। ਪੇਡੂ ਖੇਤਰਾਂ ਵਿਚ ਦਰਜਨਾਂ ਕਮਿਊਨਿਟੀ ਸੈਂਟਰ,ਅੰਬੇਦਕਰ ਭਵਨ, ਨਹਿਰਾ ਉਤੇ ਪੁੱਲ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕ ਭਲਾਈ ਸਕੀਮਾਂ ਦਾ ਲਾਭ ਜਨ ਜਨ ਤੱਕ ਪਹੁੰਚਾਉਣ ਲਈ ਸੁਵਿਧਾ ਕੈਂਪ ਲਗਾਏ ਹਨ। ਪਿੰਡਾਂ ਵਿਚ ਖੇਡ ਸਟੇਡੀਅਮ, ਖੇਡ ਮੈਦਾਨ ਬਣਾਏ ਹਨ,ਯੂਥ ਕਲੱਬਾਂ,ਖੇਡ ਕਲੱਬਾ, ਮਹਿਲਾ ਮੰਡਲਾ ਅਤੇ ਸਮਾਜਿਕ ਸੰਗਠਨਾਂ ਨੂੰ ਲੋੜੀਦੀਆਂ ਗ੍ਰਾਟਾਂ ਦੇ ਕੇ ਸਰਕਾਰ ਨੇ ਆਪਣੀ ਜਿੰਮੇਵਾਰੀ ਪੂਰੀ ਤਰਾਂ ਨਿਭਾਈ ਹੈ। ਅਜਿਹਾ ਤਾ ਹੀ ਸੰਭਵ ਹੋਇਅ ਹੈ, ਜੇਕਰ ਤੁਹਾਡੀ ਚੁਣੀ ਸਰਕਾਰ ਵਿਕਾਸ ਦੇ ਪੱਖ ਵਿਚ ਫੈਸਲੇ ਲੈਣ ਦੇ ਸਮਰੱਥ ਬਣੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਪੰਜ ਸਾਲ ਦੀ ਕਾਰਗੁਜਾਰੀ ਨਾਲ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀ ਨੁਹਾਰ ਬਦਲੀ ਹੈ, ਸੈਕੜੇ ਕਰੋੜਾ ਰੁਪਏ ਦੇ ਕੰਮ ਹੋ ਗਏ ਹਨ। ਉਨ੍ਹਾਂ ਕਿਹਾ ਕਿ ਗ੍ਰਾਟਾਂ ਦੇਣ ਸਮੇਂ ਕੋਈ ਭੇਦਭਾਵ ਨਹੀ ਕੀਤਾ ਗਿਆ, ਸਗੋਂ ਪ੍ਮੁੱਖਤਾ ਤੇ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਹੈ। ਸਪੀਕਰ ਰਾਣਾ ਕੇ.ਪੀ ਸਿੰਘ ਦੇ ਇਨ੍ਹਾਂ ਪਿੰਡਾਂ ਵਿਚ ਦੌਰੇ ਦੋਰਾਨ ਜਿੱਥੇ ਉਹ ਜਨਤਕ ਬੈਠਕਾਂ ਵਿਚ ਸਰਕਾਰ ਦੀ ਕਾਰਗੁਜਾਰੀ ਦਾ ਲੇਖਾ ਜੋਖਾ ਦੱਸ ਰਹੇ ਹਨ, ਉਥੇ ਪਿੰਡਾਂ ਵਿਚ ਪੰਚਾਇਤਾਂ ਅਤੇ ਪਤਵੰਤਿਆਂ ਵਲੋਂ ਉਨ੍ਹਾਂ ਦਾ ਭਰਵਾ ਸਵਾਗਤ ਤੇ ਸਨਮਾਨ ਕੀਤਾ ਜਾ ਰਿਹਾ ਹੈ। ਸਪੀਕਰ ਰਾਣਾ ਕੇ.ਪੀ ਸਿੰਘ ਦੇ ਦੌਰੇ ਦੋਰਾਨ ਰਮੇਸ ਚੰਦਰ ਦਸਗਰਾਈ ਚੇਅਰਮੈਨ ਜਿਲ੍ਹਾਂ ਯੋਜਨਾ ਕਮੇਟੀ, ਕ੍ਰਿਸ਼ਨਾ ਦੇਵੀ ਬੈਸ ਚੇਅਰ ਪਰਸਨ ਜਿਲ੍ਹਾ ਪ੍ਰੀਸ਼ਦ, ਚੋਧਰੀ ਰਕੇਸ ਮਹਿਲਮਾ ਚੇਅਰਮੈਨ ਪੰਚਾਇਤ ਸੰਮਤੀ, ਅਮ੍ਰਿਤਪਾਲ ਧੀਮਾਨ, ਨਾਜਰ ਸਿੰਘ ਗੋਲਣੀ, ਬੇਗਮ ਫਰੀਦਾ,ਨਰੇਸ ਸੈਣੀ ਜੇ.ਈ ਤੋ ਇਲਾਵਾ ਪੰਚਾਇਤ ਮੈਬਰ ਤੇ ਪਤਵੰਤੇ ਵੱਡੀ ਗਿਣਤੀ ਵਿਚ ਹਾਜਰ ਸਨ।