January 31, 2025

ਬਿਜਲੀ ਵਿਭਾਗ ਵਲੋਂ 2 ਕਿਲੋਵਾਟ ਤੱਕ ਲੋਡ ਵਾਲੇ ਖਪਤਕਾਰਾਂ ਦੇ ਬਕਾਏ ਮਾਫ ਕਰਨ ਲਈ ਕੀਰਤਪੁਰ ਸਾਹਿਬ ਵਿਚ ਲਗਾਇਆ ਗਿਆ ਕੈਂਪ

0

ਕੀਰਤਪੁਰ ਸਾਹਿਬ 25 ਅਕਤੂਬਰ (ਨਿਊ ਸੂਪਰ ਭਾਰਤ ਨਿਊਜ਼)


ਪੰਜਾਬ ਸਰਕਾਰ ਵਲੋਂ 2 ਕਿਲੋਵਾਟ ਲੋਡ ਵਾਲੇ ਬਿਜਲੀ ਖਪਤਕਾਰਾਂ ਦੇ ਬਕਾਏ ਮਾਫ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਬਿਜਲੀ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਲਗਾਤਾਰ ਕੈਂਪ ਲਗਾ ਕੇ ਲੋਕਾਂ ਦੇ ਬਕਾਏ ਬਿੱਲ ਮਾਫ ਕਰਨ ਦੇ ਫਾਰਮ ਭਰਵਾ ਰਹੇ ਹਨ। ਇਸ ਦਾਇਰੇ ਅਧੀਨ ਆਉਦੇ ਖਪਤਕਾਰ ਭਾਵੇ ਉਹ ਕਿਸੇ ਵੀ ਵਰਗ ਨਾਲ ਸਬੰਧਿਤ ਹੋਣ ਉਨ੍ਹਾਂ ਦੇ ਬਕਾਏ ਬਿੱਲ ਮਾਫ ਕੀਤੇ ਜਾਣਗੇ, ਇਸ ਦੇ ਲਈ ਵਿਸੇ਼ਸ ਮੁਹਿੰਮ ਚਲਾਈ ਜਾ ਰਹੀ ਹੈ।

ਉਪ ਮੰਡਲ ਕੀਰਤਪੁਰ ਸਾਹਿਬ ਦੇ ਐਸ.ਡੀ.ਓ ਪ੍ਰਭਾਤ ਸ਼ਰਮਾ ਨੇ ਦੱਸਿਆ ਕਿ ਉਪ ਮੰਡਲ ਕੀਰਤਪੁਰ ਸਾਹਿਬ ਵਿਚ ਵਿਸੇ਼ਸ ਕੈਂਪ ਲਗਾਇਆ ਗਿਆ।ਉਨ੍ਹਾਂ ਨੇ ਦੱਸਿਆ ਕਿ ਅਸੀ ਇਸ ਯੋਜਨਾਂ ਅਧੀਨ ਆਉਦੇ ਖਪਤਕਾਰਾਂ ਨਾਲ ਲਗਾਤਾਰ ਤਾਲਮੇਲ ਕਰ ਰਹੇ ਹਾਂ, ਤਾ ਕਿ ਇਸ ਯੋਜਨਾ ਦੇ ਦਾਇਰੇ ਵਿਚ ਆਉਦੇ ਹਰ ਖਪਤਕਾਰ ਨੂੰ ਸਰਕਾਰ ਵਲੋ ਦਿੱਤੀ ਰਾਹਤ ਦਾ ਲਾਭ ਮਿਲੇ ਸਕੇ। ਅੱਜ ਕੀਰਤਪੁਰ ਸਾਹਿਬ ਵਿਚ ਲਗਾਏ ਇਸ ਕੈਂਪ ਵਿਚ ਲਗਭਗ 80 ਤੋ 100 ਘਰਾ ਦੇ ਬਿਜਲੀ ਬਕਾਏ ਮਾਫੀ ਦੇ ਫਾਰਮ ਭਰੇ ਗਏ।ਉਨ੍ਹਾਂ ਨੇ ਦੱਸਿਆ ਕਿ ਅੱਜ ਦੋ ਕਿਲੋਵਾਟ ਤੱਕ ਲੋਡ ਵਾਲੇ ਖਪਤਕਾਰਾਂ ਦੇ ਜਿਹੜੇ ਫਾਰਮ ਭਰੇ ਗਏ ਹਨ, ਉਸ ਨਾਲ ਖਪਤਕਾਰਾਂ ਦੀ ਲਗਭਗ 8 ਲੱਖ ਰੁਪਏ ਦੀ ਬਕਾਇਆ ਰਾਸ਼ੀ ਮਾਫ ਹੋਵੇਗੀ।

ਉਨ੍ਹਾਂ ਨੇ ਦੱਸਿਆ ਕਿ ਉਪ ਮੰਡਲ ਕੀਰਤਪੁਰ ਸਾਹਿਬ ਵਿਚ ਲਗਭਗ 4100 ਅਜਿਹੇ ਖਪਤਕਾਰ ਹਨ, ਜਿਨ੍ਹਾਂ ਦਾ ਬਿਜਲੀ ਲੋਡ 2 ਕਿਲੋਵਾਟ ਜਾਂ ਇਸ ਤੋ ਘੱਟ ਹੈ ਅਤੇ ਉਨ੍ਹਾਂ ਦੇ ਬਿਜਲੀ ਦੇ ਬਿੱਲ ਬਕਾਇਆ ਹਨ, ਉਨ੍ਹਾ ਨੂੰ ਕੁੱਲ ਲਗਭਗ 91 ਲੱਖ ਰੁਪਏ ਦੀ ਬਿਜਲੀ ਮਾਫੀ ਦੀ ਰਾਹਤ ਮਿਲੇਗੀ। ਵਿਭਾਗ ਵਲੋ ਹਰ ਯੋਗ ਖਪਤਕਾਰ ਜ਼ੋ ਇਸ ਮਾਫੀ ਯੋਜਨਾਂ ਦੇ ਦਾਇਰੇ ਅਧੀਨ ਆਉਦਾ ਹੈ ਉਸ ਤੱਕ ਪਹੰੁਚ ਕਰਕੇ ਉਸ ਨੂੰ ਪੰਜਾਬ ਸਰਕਾਰ ਵਲੋ ਮਿਲਣ ਵਾਲੀ ਰਾਹਤ ਬਾਰੇ ਜਾਣਕਾਰੀ ਦੇਣ ਅਤੇ ਉਸ ਦਾ ਫਾਰਮ ਭਰਨ ਦੀ ਪ੍ਰਕਿਰਿਆ ਨੂੰ ਮੁਕੰਮਲ ਕਰਵਾਇਆ ਜਾ ਰਿਹਾ ਹੈ।  

Leave a Reply

Your email address will not be published. Required fields are marked *