ਲੋਕ ਭਲਾਈ ਸਕੀਮਾਂ ਨੂੰ ਅਸਰਦਾਰ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਲੱਗਣਗੇ ਵਿਸ਼ੇਸ ਕੈਂਪ-ਕੇਸ਼ਵ ਗੋਇਲ
ਸ੍ਰੀ ਅਨੰਦਪੁਰ ਸਾਹਿਬ 24 ਅਕਤੂਬਰ (ਨਿਊ ਸੂਪਰ ਭਾਰਤ ਨਿਊਜ਼)
ਪੰਜਾਬ ਸਰਕਾਰ ਵਲੋਂ ਸੂਬੇ ਵਿਚ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੋੜਵੰਦਾ ਤੱਕ ਪਹੁੰਚਾਉਣ ਲਈ ਵਿਸ਼ੇਸ ਕੈਂਪ ਲਗਾਏ ਜਾਣਗੇ। ਇਹ ਕੈਂਪ 28 ਅਤੇ 29 ਅਕਤੂਬਰ ਨੂੰ ਉਪ ਮੰਡਲ ਸ੍ਰੀ ਅਨੰਦਪੁਰ ਸਾਹਿਬ ਵਿਚ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਅਨੰਦਪੁਰ ਸਾਹਿਬ ਅਤੇ ਸੰਮਤੀ ਰੈਸਟ ਹਾਉੂਸ, ਨੇੜੇ ਪੁਲਿਸ ਸਟੇਸ਼ਨ ਨੂਰਪੁਰ ਬੇਦੀ ਵਿਖੇ ਲਗਾਏ ਜਾਣਗੇ।
ਇਹ ਜਾਣਕਾਰੀ ਉਪ ਮੰਡਲ ਮੈਜਿਸਟੇ੍ਰਟ ਸ੍ਰੀ ਕੇਸ਼ਵ ਗੋਇਲ ਪੀ.ਸੀ.ਐਸ ਨੇ ਅੱਜ ਇਥੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਈਆ ਜਾ ਰਹੀਆਂ ਲੋਕ ਭਲਾਈ ਸਕੀਮਾ ਦਾ ਲਾਭ ਹਰ ਯੋਗ ਲੋੜਵੰਦ ਤੱਕ ਪਹੰੁਚਾਉਣ ਲਈ ਇਨ੍ਹਾਂ ਕੈਂਪਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ ਇਨ੍ਹਾਂ ਕੈਂਪਾ ਵਿਚ ਵੱਖ ਵੱਖ ਵਿਭਾਗਾ ਵਲੋ ਬੂਥ ਲਗਾ ਕੇ ਆਪਣੇ ਆਪਣੇ ਵਿਭਾਗ ਵਲੋਂ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੇ ਫਾਰਮ ਭਰੇ ਜਾਣੇ ਹਨ। ਉਨ੍ਹਾਂ ਨੇ ਦੱਸਿਆ ਕਿ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ ਵਲੋਂ ਇਸ ਸਬੰਧ ਵਿਚ ਜਿਲ੍ਹਾ ਅਧਿਕਾਰੀਆਂ ਨਾਲ ਇੱਕ ਵਿਸੇ਼ਸ ਮੀਟਿੰਗ ਕਰਕੇ ਇਨ੍ਹਾਂ ਕੈਂਪਾ ਨੂੰ ਸਫਲ ਬਣਾਉਣ ਅਤੇ ਲੋੜਵੰਦਾਂ ਨੂੰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਅਸਰਦਾਰ ਢੰਗ ਨਾਲ ਪਹੁੰਚਾਉਣ ਲਈ ਅਧਿਕਾਰੀਆ ਦੀਆ ਡਿਊਟੀਆ ਲਗਾਈਆ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਕੈੈਂਪਾ ਵਿਚ ਮਹਿਲਾਵਾਂ, ਬਜੁਰਗਾ ਤੇ ਦਿਵਿਆਂਗ ਵਿਅਕਤੀਆਂ ਲਈ ਇੱਕ ਵੱਖਰਾ ਹੈਲਪ ਡੈਸਕ ਸਥਾਪਿਤ ਕੀਤਾ ਜਾਵੇਗਾ, ਜਿੱਥੇ ਮੌਜੂਦ ਅਧਿਕਾਰੀ, ਕਰਮਚਾਰੀ ਲਾਭ ਪ੍ਰਾਪਤ ਕਰਨ ਲਈ ਆਉਣ ਵਾਲੇ ਲੋੜਵੰਦਾਂ ਦੀਆਂ ਅਰਜੀਆਂ ਵੀ ਤਿਆਰ ਕਰਨਗੇ।
ਉਨ੍ਹਾਂ ਨੈ ਕਿਹਾ ਕਿ ਹਰ ਵਿਭਾਗ ਵਲੋਂ ਆਪਣੇ ਲਗਾਏ ਬੂਥ ਉਤੇ ਸਰਕਾਰ ਦੀਆਂ ਯੌਜਨਾਵਾ ਬਾਰੇ ਜਾਣਕਾਰੀ ਨਛਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਵਿਚ ਸਾਰੇ ਸਬੰਧਤ ਵਿਭਾਗ ਆਪਣੇ ਮਹਿਕਮੇ ਨਾਲ ਸਬੰਧਤ ਸਹੂਲਤਾਂ ਬਾਰੇ ਜਾਣਕਾਰੀ ਦੇਣ, ਸਹੂਲਤ ਲੈਣ ਵਾਲੇ ਦਾ ਫਾਰਮ ਭਰਨ ਤੇ ਮੌਕੇ ਤੇ ਹੀ ਦਿੱਤੀ ਜਾਣ ਵਾਲੀ ਸਹੂਲਤ ਲਾਭਪਾਤਰੀ ਨੂੰ ਬਿਨਾਂ ਦੇਰੀ ਦੇਣ ਲਈ ਪਾਬੰਦ ਹੋਣਗੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਅਧਾਰ ਕਾਰਡ, ਵੋਟਰ ਕਾਰਡ, ਤਸਵੀਰਾਂ (ਪਾਸਪੋਰਟ ਸਾਈਜ਼) ਅਤੇ ਲੋੜੀਦੇ ਦਸਤਾਵੇਜ਼ ਨਾਲ ਲੈ ਕੇ ਆਉਣ ਤਾਂ ਜ਼ੋ ਬੇਲੋੜੀ ਖੱਜਲ ਖੁਆਰੀ ਨਾ ਹੋੋਵੇ।