ਫਰੀਦਕੋਟ / 15 ਮਈ / ਏਨ ਏਸ ਬੀ ਨਿਉਜ
ਡਿਪਟੀ ਕਮਿਸ਼ਨਰ ਫਰੀਦਕੋਟ ਕੁਮਾਰ ਸੌਰਭ ਰਾਜ ਆਈ.ਏ.ਐਸ ਅਤੇ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਕੋਰੋਨਾ ਦੀ ਜੰਗ ਨੂੰ ਜਿੱਤਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ।ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਅਤੇ ਅਧਿਕਾਰੀ ਤਨਦੇਹੀ ਨਾਲ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਹਨ।
ਡਾ. ਰਜਿੰਦਰ ਨੇ ਦੱਸਿਆ ਕਿ ਕੋਵਿਡ-19 ਦੀਆਂ ਅੱਜ ਤੱਕ 3236 ਸੈਂਪਲ ਲੈਬ ਵਿੱਚ ਭੇਜੇ ਜਾ ਚੁੱਕੇ ਹਨ।ਜਿੰਨਾਂ ਵਿੱਚੋਂ 208 ਸੈਂਪਲਾਂ ਦੇ ਨਤੀਜੇ ਆਉਣੇ ਬਾਕੀ ਹਨ।ਪ੍ਰਾਪਤ ਨਤੀਜਿਆਂ ਵਿੱਚ 2910 ਰਿਪੋਰਟਾਂ ਨੈਗੇਟਿਵ ਆਈਆਂ ਹਨ।ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ 6 ਪਾਜ਼ੇਟਿਵ ਰਿਪੋਰਟਾਂ ਵਾਲੇ ਕੇਸ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂ ਹਨ।ਸਿਹਤ ਵਿਭਾਗ ਤੋਂ ਲੈਬ ਨੇ ਮੁੜ ਜਾਂਚ ਲਈ 11 ਮਈ ਨੂੰ ਦੁਬਾਰਾ 11 ਸ਼ਰਧਾਲੂਆਂ ਦੇ ਸੈਂਪਲ ਭੇਜਣ ਲਈ ਕਿਹਾ ਸੀ ਉਨਾਂ ਵਿਚੋ 9 ਸੈਂਪਲ ਦੀ ਰਿਪੋਰਟ ਨੈਗੇਟਿਵ 2 ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। 12 ਮਈ ਨੂੰ ਲੈਬ ਦੁਆਰਾ ਮਿਲੇ ਦਿਸ਼ਾ ਨਿਰਦੇਸ਼ਾਂ ਮੁਤਾਬਕ 30 ਸ਼ਰਧਾਲੂਆਂ ਦੇ ਸੈਂਪਲ ਮੁੜ ਦੁਬਾਰਾ ਲੈਬ ਨੂੰ ਭੇਜੇ ਗਏ ਸਨ ਜਿੰਨਾਂ ਵਿੱਚੋਂ 4 ਸ਼ਰਧਾਲੂਆਂ ਦੀ ਰਿਪੋਰਟ ਪਾਜ਼ੇਟਿਵ ਤੇ 26 ਨੈਗੇਟਿਵ ਆਈ ਹੈ।ਹੁਣ ਫਰੀਦਕੋਟ ਜ਼ਿਲੇ ਦੇ ਕੋਵਿਡ-19 ਤਹਿਤ 47 ਐਕਟਿਵ ਕੇਸ ਹਨ ਜੋ ਜੇਰੇ ਇਲਾਜ ਹਨ ਅਤੇ 5 ਕੋਰੋਨਾ ਪਾਜ਼ੇਟਿਵ ਮਰੀਜ਼ ਤੰਦਰੁਸਤ ਹੋ ਚੁੱਕੇ ਹਨ ਉਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ।
ਦਿੱਲੀ ਇੰਟਰਨੈਸ਼ਨਲ ਸਕੂਲ ਵਿਖੇ ਜ਼ਿਲਾ ਪ੍ਰਸ਼ਾਸਨ ਵੱਲੋਂ ਸਥਾਪਿਤ ਕੀਤੇ ਇਕਾਂਤਵਾਸ ਸੈਂਟਰ ਵਿੱਚ ਸਿਹਤ ਵਿਭਾਗ ਨੇ ਇੱਕ ਵਾਰ ਫੇਰ ਦੁਬਾਰਾ 17 ਵਿਅਕਤੀ ਜੋ ਉਥੇ ਠਹਿਰੇ ਹੋਏ ਹਨ ਉਨਾਂ ਦੇ ਦੁਬਾਰਾ ਸੈਂਪਲ ਇਕੱਤਰ ਕਰ ਲੈਬ ਨੂੰ ਜਾਂਚ ਲਈ ਭੇਜ ਦਿੱਤੇ ਹਨ ਜਿੰਨਾਂ ਦੇ ਨਤੀਜੇ ਜਲਦ ਵਿਭਾਗ ਨੂੰ ਮਿਲਣ ਦੀ ਸੰਭਾਵਨਾ ਹੈ।ਕੋਵਿਡ-19 ਦੇ ਜ਼ਿਲਾ ਨੋਡਲ ਅਫਸਰ ਡਾ. ਮਨਜੀਤ ਕ੍ਰਿਸ਼ਨ ਭੱਲਾ ਨੇ ਸਿਹਤ ਵਿਭਾਗ ਦੇ ਮੈਡੀਕਲ, ਪੈਰਾ-ਮੈਡੀਕਲ ਅਤੇ ਰੂਰਲ ਮੈਡੀਕਲ ਅਫਸਰ ਤੇ ਫਾਰਮਾਸਿਸਟਾਂ ਨੂੰ ਹੋਂਸਲਾ ਦਿੱਤਾ ਅਤੇ ਦੂਸਰਿਆਂ ਦੀ ਸੁਰੱਖਿਆ ਦੇ ਨਾਲ-ਨਾਲ ਆਪਣੀ ਸੁਰੱਖਿਆ ਦਾ ਵੀ ਧਿਆਨ ਰੱਖਣ ਦੀ ਅਪੀਲ ਕੀਤੀ।