Site icon NewSuperBharat

ਜ਼ਿਲ੍ਹਾ ਰੂਪਨਗਰ ਦੇ ਸਾਰੇ ਕਰੋਨਾ ਪੌਜਟਿਵ ਮਰੀਜ ਠੀਕ ਹੋ ਕੇ ਘਰਾਂ ਨੂੰ ਪਰਤੇ

34943 संदिग्ध लोगों के नमूने जांच में से 33610 की रिपोर्ट नेगेटिव

ਰੂਪਨਗਰ, 23 ਮਈ / ਨਿਊ ਸੁਪਰ ਭਾਰਤ ਨਿਊਜ਼:

ਜ਼ਿਲ੍ਹਾ ਰੂਪਨਗਰ ਵਿਖੇ ਕਰੋਨਾ ਦੀ ਲੜਾਈ ਲੜ੍ਹ ਰਿਹਾ 01 ਵਿਅਕਤੀ ਜੋ ਹਾਲੇ ਡਾਕਟਰਾਂ ਦੀ ਦੇਖ ਰੇਖ ਹੇਠ ਸੀ ਉਹ ਅੱਜ ਠੀਕ ਹੋ ਕੇ ਆਪਣੇ ਘਰ ਨੂੰ ਪਰਤ ਗਿਆ ਹੈ ਹੁਣ ਜ਼ਿਲ੍ਹੇ ਦਾ ਕੋਈ ਵੀ ਕਰੋਨਾ ਪੌਜਟਿਵ ਮਰੀਜ ਨਹੀਂ ਹੈ ਅਤੇ ਜ਼ਿਲ੍ਹੇ ਵਿਚ ਪਾਏ ਗਏ ਸਾਰੇ 59 ਮਰੀਜ ਠੀਕ ਹੋ ਕੇ ਘਰ ਪਰਤ ਚੁੱਕੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ  ਨੇ ਦਿੱਤੀ।


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 1704 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਇਨ੍ਹਾਂ ਵਿਚੋਂ 1566 ਦੀ ਰਿਪੋਰਟ ਨੈਗਟਿਵ, 71 ਦੀ ਰਿਪੋਰਟ ਪੈਂਡਿੰਗ, ਕੋਈ ਵੀ ਐਕਟਿਵ ਕਰੋਨਾ ਪਾਜ਼ਟਿਵ ਨਹੀਂ ,59 ਰਿਕਵਰ ਹੋ ਚੁੱਕੇ ਹਨ ਅਤੇ ਪਿੰਡ ਚਤਾਮਲੀ ਨਿਵਾਸੀ ਇੱਕ ਵਿਅਕਤੀ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ। ਇਸ ਤਰਾਂ ਨਾਲ ਹੁਣ ਜ਼ਿਲ੍ਹਾ ਰੂਪਨਗਰ ਇਕ ਵਾਰ ਕਰੋਨਾ ਤੋਂ ਮੁਕਤ ਹੋ ਗਿਆ ਹੈ।


ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਹਿਲਾਂ ਦੀ ਤਰਾਂ ਸਾਵਧਾਨੀਆਂ ਵਰਤਨੀਆਂ ਜਾਰੀ ਰੱਖਣ ਅਤੇ ਜਨਤਕ ਥਾਂਵਾਂ ਤੇ ਜਾਣ ਸਮੇਂ ਹਮੇਸਾ ਮਾਸਕ ਪਾਓ ਅਤੇ ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਕਰੋ ਤਾਂ ਜੋ ਕਰੋਨਾ ਨੂੰ ਜ਼ਿਲ੍ਹੇ ਤੋਂ ਦੂਰ ਰੱਖਿਆ ਜਾ ਸਕੇ।          

Exit mobile version